ਮਾਲ ਦੌਲਤਾਂ ਦੀ ਖ਼ਾਹਿਸ਼ ਸ਼ੈਅ ਮਾੜੀ,

ਪੈਦਾ ਏਸ ਤੋਂ ਜ਼ਹਿਮਤਾਂ ਹੁੰਦੀਆਂ

ਦਾਮਨ ਯਾਰ ਦਾ ਘੁੱਟ ਕੇ ਪਕੜ ਲਈਏ,

ਬੜੀਆਂ ਓਹਦੀਆਂ ਰਹਿਮਤਾਂ ਹੁੰਦੀਆਂ

ਕਰਨੀ ਗ਼ਾਫ਼ਿਲੀ ਇੱਕ ਅਜ਼ਾਬ ਹੁੰਦਾ,

ਇਸ ਤੋਂ ਬਹੁਤ ਨਦਾਮਤਾਂ ਹੁੰਦੀਆਂ

ਇਹਨਾਂ ਰਮਜ਼ਾਂ ਦੀ ਸਮਝ ਜੇ ਜਾਏ,

ਬਹੁਤ ਬਹੁਤ ਫ਼ਰਾਗ਼ਤਾਂ ਹੁੰਦੀਆਂ

📝 ਸੋਧ ਲਈ ਭੇਜੋ