ਸ਼ਹਿਰਾਂ ਨਗਰਾਂ ਗਰਾਵਾਂ ਵਿਚ ਘੁੰਮਿਆਂ ਤੂੰ,

ਤੇਰੀ ਦੋਸਤੀ ਰਹੀ ਸਹਿਰਾ ਦੇ ਨਾਲ

ਪਲੇ ਬੰਨ੍ਹ ਕੇ ਸੱਧਰਾਂ ਖ਼ਾਹਿਸ਼ਾਂ ਨੂੰ,

ਹਰ ਥਾਂ ਗਾਹਿਆ ਤੂੰ ਹਿਰਸ ਹਵਾ ਦੇ ਨਾਲ

ਤੁਰਿਆ ਉਮਰ ਦਾ ਕਾਫ਼ਿਲਾ ਪਹੁੰਚ ਗਿਆ,

ਨੇੜੇ ਮੰਜ਼ਲ ਦੇ ਵਕਤ ਢੁਕਾ ਦੇ ਨਾਲ

ਸਫ਼ਰ ਮੁੱਕਿਆ ਹੁਣ ਤੂੰ ਸੋਚ ਬਹਿਕੇ,

ਕਿਥੇ ਘੁੰਮਿਓਂ ਕਿਹੜੀ ਹਵਾ ਦੇ ਨਾਲ

📝 ਸੋਧ ਲਈ ਭੇਜੋ