ਲੋਕ ਏਸ ਜਹਾਨ ਦੇ ਬਹੁਤ ਮਾੜੇ,

ਚੰਗੀ ਗੱਲ ਹੈ ਇਨ੍ਹਾਂ ਤੋਂ ਡਰ ਯਾਰਾ

ਇਹਨੀਂ ਜੰਗਲੀਂ ਚਿਤਰੇ ਘੁੰਮਦੇ ਨੇ,

ਬੇਲੇ ਇਹ ਬਘਿਆੜਾਂ ਦੇ ਘਰ ਯਾਰਾ

ਸ਼ੀਸ਼ਾ ਦਿਲ ਤੇਰਾ ਪੱਥਰ ਦਿਲ ਲੋਕੀਂ,

ਚੂਰ ਓਸ ਨੂੰ ਦੇਣ ਨਾ ਕਰ ਯਾਰਾ

ਰੱਖੀਂ ਰੱਖ ਸੰਭਾਲ ਕੇ ਇਹ ਸ਼ੀਸ਼ਾ,

ਕਿਧਰੇ ਇਹਨੂੰ ਨਵੇਕਲਾ ਧਰ ਯਾਰਾ

📝 ਸੋਧ ਲਈ ਭੇਜੋ