ਜਾ ਜ਼ਾਹਦਾ ਸੰਗਣ ਦੀ ਗੱਲ ਕਿਹੜੀ,

ਮਜ਼ੇਦਾਰ ਹੈ ਵੇਖ! ਸ਼ਰਾਬ ਪੀ ਲੈ

ਪਰ੍ਹਾਂ ਲਾਹ ਕੇ ਸੁੱਟ ਦੇ ਪਾਰਸਾਈ,

ਰਿੰਦਾਂ ਵਾਂਗਰਾਂ ਬੇ-ਹਿਸਾਬ ਪੀ ਲੈ

ਇਹ ਹਲਾਲ ਹੈ, ਸ਼ੈਅ ਹਰਾਮ ਤਾਂ ਨਹੀਂ,

ਇਹਨੂੰ ਸਮਝ ਕੇ ਸਗੋਂ ਸਵਾਬ ਪੀ ਲੈ

ਸਾਈਂ ਬਾਝ ਨਾ ਹੋਰ ਕੁਛ ਨਜ਼ਰ ਆਵੇ,

ਦੂਈ ਮੇਟਣੀ ਬੇ-ਹਿਜਾਬ ਪੀ ਲੈ

📝 ਸੋਧ ਲਈ ਭੇਜੋ