ਨਹੀਂ ਕੀਤੇ ਗੁਨਾਹਾਂ ਦਾ ਡਰ ਤੈਨੂੰ,

ਰੁਖ਼ ਜਾਪਦਾ ਬੜਾ ਬੇਬਾਕ ਤੇਰਾ

ਵਿਚ ਹਿਰਸ ਹਵਾ ਦੇ ਰੱਕੜਾਂ ਦੇ,

ਨਾਲ ਖੀਸੇ ਦੇ ਗਲਮਾ ਵੀ ਚਾਕ ਤੇਰਾ

ਚੌਂਹ ਸਾਹਾਂ ਦੀ ਤੈਂਡੜੀ ਜ਼ਿੰਦਗਾਨੀ,

ਹਸ਼ਰ ਹੋਵਣਾ ਏਂ ਇਬਰਤਨਾਕ ਤੇਰਾ

ਚੇਤੇ ਰੱਖ ਕਿ ਖ਼ਾਕ ਤੋਂ ਉਪਜਿਆ ਏਂ,

ਜਿਸਮ ਹੋਵੇਗਾ ਅੰਤ ਨੂੰ ਖ਼ਾਕ ਤੇਰਾ

📝 ਸੋਧ ਲਈ ਭੇਜੋ