ਜੇ ਦਿਲ ਹੈ ਇੱਕ ਦਰਿਆ ਤੇਰਾ,

ਉਹਦੇ ਵਿਚ ਤੂੰ ਤਾਰੀਆਂ ਲਾਉਣੀਆਂ ਈਂ

ਡੂੰਘੇ ਦੁਨੀਆਂ ਦੇ ਸੱਤ ਸਮੁੰਦਰਾਂ ਵਿਚ,

ਵਾਂਗਰ ਟੋਭਿਆਂ ਬਾਘੀਆਂ ਪਾਉਣੀਆਂ ਈਂ

ਕਿਹੜੀ ਚੀਜ਼ ਨਾ ਹਸਤੀ ਦੇ ਸਾਗਰਾਂ ਵਿਚ,

ਤੇਰੇ ਹੱਥ ਉਹ ਸਾਰੀਆਂ ਆਉਣੀਆਂ ਈਂ

ਲੰਗਰ ਹੋ, ਜਾਂ ਰੂਪ ਤੂਫ਼ਾਨ ਦਾ ਧਾਰ,

ਜੋ ਕੁਛ ਵੀ ਤੇਰੀਆਂ ਭਾਉਣੀਆਂ ਈਂ

📝 ਸੋਧ ਲਈ ਭੇਜੋ