ਦਿਲਾ ਮੇਰਿਆ, ਰੱਬ ਦੀ ਸਹੁੰ ਤੈਨੂੰ,

ਤੂੰ ਰੱਬ ਨੂੰ ਮਨੋਂ ਵਿਸਾਰਿਆ

ਸੁਬ੍ਹਾ ਸ਼ਾਮ ਤੂੰ ਸੋਨੇ ਦੀ ਭਾਲ ਕਰਦੈਂ,

ਨਿਹਫਲ ਕੀਮਤੀ ਵਕਤ ਗੁਜ਼ਾਰਿਆ

ਮ੍ਰਿਗ-ਤ੍ਰਿਸ਼ਨਾ ਤੇ ਬੁਲਬੁਲੇ ਵਾਂਗ ਹੋ ਕੇ,

ਦਿਲ ਫੇਰ ਵੀ ਮੇਰਾ ਹੰਕਾਰਿਆ

ਗੁਜ਼ਰ ਜਾਏ ਹਵਾ ਦਾ ਜਿਵੇਂ ਝੌਂਕਾ,

ਫੋਕਾ ਇਹਨੇ ਪਸਾਰ ਪਸਾਰਿਆ

📝 ਸੋਧ ਲਈ ਭੇਜੋ