ਪੀਵੇਂ ਸ਼ਾਮੀਂ ਸ਼ਰਾਬ ਤੂੰ ਗ਼ਾਫ਼ਿਲੀ ਦੀ,

ਤੈਨੂੰ ਓਹਦੀਆਂ ਚੜ੍ਹਦੀਆਂ ਮਸਤੀਆਂ ਨੇ

ਤੇਰੀ ਅਕਲ ਨੂੰ ਜੰਦਰੇ ਵੱਜ ਜਾਂਦੇ,

ਹਰ ਪਹਿਲੂ ਤੋਂ ਆਉਂਦੀਆਂ ਪਸਤੀਆਂ ਨੇ

ਪਿਆਲਾ ਅਰਸ਼ ਦਾ ਈਰਖਾ ਨਾਲ ਭਰਿਆ,

ਪਾਈਆਂ ਹੋਰ ਵੀ ਵਿੱਚ ਖਰਮਸਤੀਆਂ ਨੇ

ਵੇਖ, ਸਮਝ ਲੈ ਓਹਦੀ ਤਾਸੀਰ ਮਾੜੀ,

ਗਰਕ ਹੁੰਦੀਆਂ ਪੀਤਿਆਂ ਹਸਤੀਆਂ ਨੇ

📝 ਸੋਧ ਲਈ ਭੇਜੋ