ਚਾਹੇਂ ਤਲਖ਼ੀਆਂ ਪੇਸ਼ ਨਾ ਆਉਣ ਤੈਨੂੰ,

ਸਰਲ ਤੇਰਾ ਹਰ ਕੰਮ ਤੇ ਕਾਰ ਹੋਵੇ

ਹਰ ਪੱਖ ਤੋਂ ਜ਼ਿੰਦਗੀ ਸੁਖੀ ਹੋਵੇ,

ਦਿਲ ਤੇ ਨਾ ਨਮੋਸ਼ੀ ਦਾ ਭਾਰ ਹੋਵੇ

ਜੀਣਾ ਸਿੱਖ ਸੰਤੋਖ ਦੇ ਨਾਲ ਮਿੱਤਰਾ,

ਤੇਰਾ ਆਸਰਾ ਸਬਰ ਕਰਾਰ ਹੋਵੇ

ਬੱਝਾ ਆਦਮੀ ਹਿਰਸ ਦੇ ਨਾਲ ਜਿਹੜਾ,

ਨਿੱਤ ਨਿੱਤ ਉਹ ਖੱਜਲ ਖਵਾਰ ਹੋਵੇ

📝 ਸੋਧ ਲਈ ਭੇਜੋ