ਲੱਖ ਮੂੰਹ ਛੁਪਾ ਕੇ ਰਹੁ ਬੈਠਾ,

ਨਜ਼ਰਾਂ ਵਾਲਿਆਂ ਨੂੰ ਨਜ਼ਰੀਂ ਆਉਨਾ ਏਂ

ਗੁੱਝਾ ਭੇਦ ਵੀ ਤੈਥੋਂ ਇਹ ਨਹੀਂ ਗੁੱਝਾ,

ਏਸ ਗੱਲ ਨੂੰ ਕਿਉਂ ਛੁਪਾਉਨਾ ਏਂ

ਜਿਵੇਂ ਸ਼ਮ੍ਹਾਂ, ਫ਼ਾਨੂਸ ਵਿਚ ਹੋਏ ਜਗਦੀ,

ਬੈਠਾ ਅੰਦਰੋਂ ਝਾਤੀਆਂ ਪਾਉਨਾ ਏਂ

ਸਾਈਆਂ ! ਸੈਆਂ ਲਿਬਾਸਾਂ ਦੇ ਪਰਦਿਆਂ 'ਚੋਂ,

ਨੰਗਾ ਆਪਣਾ ਆਪ ਵਿਖਾਉਨਾ ਏਂ

📝 ਸੋਧ ਲਈ ਭੇਜੋ