ਗ਼ਮਾਂ ਕੁੱਠੜੇ ਮੇਰੇ ਜਹਾਨ ਅੰਦਰ,

ਤੇਰੇ ਬਾਝੋਂ ਨਾ ਸਾਈਆਂ ਗ਼ਮਖ਼ਾਰ ਮੇਰਾ

ਜਿਹੜਾ ਮੈਂਡੜੇ ਹਾਲ ਦਾ ਹੈ ਮਹਿਰਮ,

ਇੱਕ ਤੂੰ ਹੀ ਇਕੱਲੜਾ ਯਾਰ ਮੇਰਾ

ਮੈਂ ਦੇਖਿਆ ਪਰਖਿਆ ਸਾਰਿਆਂ ਨੂੰ,

ਮਿਲਿਆ ਕੋਈ ਨਾ ਗ਼ਮਗੁਸਾਰ ਮੇਰਾ

ਤੂੰ ਹੀ ਓਟ ਹੈਂ ਇੱਕ ਨਿਓਟਿਆਂ ਦੀ,

ਯਾਰ ਇੱਕ ਤੂੰਹੀਓਂ ਵਫ਼ਾਦਾਰ ਮੇਰਾ

📝 ਸੋਧ ਲਈ ਭੇਜੋ