ਸੋਨੇ ਚਾਂਦੀ ਦੀ ਭਾਲ ਵਿਚ ਦਿਨੇ ਰਾਤੀਂ,

ਫਿਰਦਾ ਕਿਉਂ ਤੂੰ ਟੱਕਰਾਂ ਮਾਰਦਾ ਏਂ

ਇਸ ਤੋਂ ਬਿਨਾ ਨਮੋਸ਼ੀ ਦੇ ਕੀ ਹਾਸਲ,

ਕਾਹਨੂੰ ਗ਼ਾਫ਼ਿਲਾ ਪੈਰ ਪਸਾਰਦਾ ਏਂ

ਚਾਰ ਸਾਹਾਂ ਦੀ ਤੈਂਡੜੀ ਜ਼ਿੰਦਗਾਨੀ,

ਤੂੰ ਤਾਂ ਏਥੇ ਮਹਿਮਾਨ ਦਿਨ ਚਾਰ ਦਾ ਏਂ

ਵਾਂਗ ਬੁਲਬੁਲੇ ਤੂੰ ਫ਼ਨਾਹ ਹੋਣਾ,

ਫੇਰ ਸ਼ੇਖੀਆਂ ਕੀ ਬਘਾਰਦਾ ਏਂ

📝 ਸੋਧ ਲਈ ਭੇਜੋ