ਤੂੰ ਹਸਤੀ ਦੇ ਲਹਿਰਦੇ ਸਾਗਰਾਂ ਵਿੱਚ,

ਕੱਖ ਕਾਨ ਤੇ ਖ਼ਾਰ ਤੋਂ ਵੱਧ ਕੁਛ ਨਾ

ਤਰਦੇ ਬੁਲਬੁਲੇ ਵਾਂਗਰਾਂ ਫੁੱਟ ਜਾਏ,

ਸਾਹ ਚਾਰ ਲਾਚਾਰ ਤੋਂ ਵੱਧ ਕੁਛ ਨਾ

ਜਾਲ ਗ਼ਾਫ਼ਿਲੀ ਦਾ ਤਾਰ ਤਾਰ ਕਰ ਦੇ,

ਇਹ ਇਕ ਔਜ਼ਾਰ ਤੋਂ ਵੱਧ ਕੁਛ ਨਾ

ਹੋਇਆ ਹਿਰਸ ਹਵਾ ਵਿਚ ਕਿਓਂ ਫਸਿਆ,

ਇਹ ਝੂਠੇ ਪਿਆਰ ਤੋਂ ਵੱਧ ਕੁਛ ਨਾ

📝 ਸੋਧ ਲਈ ਭੇਜੋ