ਚਾਰ ਦਿਨਾਂ ਦੀ ਤੇਰੀ ਹੈ ਜ਼ਿੰਦਗਾਨੀ,

ਦੁੱਖ ਦੁਨੀਆਂ ਦੇ ਕਾਸ ਨੂੰ ਪਾਉਂਦਾ ਏਂ

ਬਿਨਾਂ ਲੋੜ ਤੇ ਸੋਚਿਆਂ ਸਮਝਿਆਂ ਹੀ,

ਭਾਰੀ ਬੋਝ ਇਹ ਕਿਉਂ ਉਠਾਉਂਦਾ ਏਂ

ਅੱਜ ਹਿਰਸ ਨੂੰ ਛੱਡ ਕੇ ਜੇ ਵੇਖੇਂ,

ਬੱਧਾ ਜਿਸ ਵਿਚ ਜਾਨ ਖਪਾਉਂਦਾ ਏਂ

ਤੇਰੇ ਚਿੱਤ ਨੂੰ ਕਰੇ ਨਾ ਤੰਗ ਚਿੰਤਾ,

ਜੀਹਦੇ ਡਰ ਤੋਂ ਜੀਅ ਕਲਪਾਉਂਦਾ ਏਂ

📝 ਸੋਧ ਲਈ ਭੇਜੋ