ਮਾੜੀ ਗੱਲ ਹੈ ਇਸ਼ਰਤਾਂ ਵਿਚ ਪੈਣਾ,

ਪਿੱਛੇ ਪਦਵੀਆਂ ਜਾਨ ਹਲਕਾਨ ਕਰਨਾ

ਵਹਿਮਾਂ ਭਰਮਾਂ ਦੇ ਫ਼ਿਕਰ ਚਮੋੜ ਲੈਣੇ,

ਮਾੜਾ ਆਪਣਾ ਆਪ ਨੁਕਸਾਨ ਕਰਨਾ

ਸਦਾ ਰੂਹ ਕਲਬੂਤ ਵਿਚ ਨਹੀਂ ਰਹਿਣੀ,

ਖ਼ਾਲੀ ਓੜਕ ਨੂੰ ਇਹ ਮਕਾਨ ਕਰਨਾ

ਚਾਰ ਛਿਨਾਂ ਦੀ ਬੁਲਬੁਲਾ ਜ਼ਿੰਦਗੀ ਲਈ,

ਕਾਹਨੂੰ ਆਪਣਾ ਆਪ ਹੈਰਾਨ ਕਰਨਾ

📝 ਸੋਧ ਲਈ ਭੇਜੋ