ਜ਼ਰਾ ਦੱਸ ਤਾਂ ਸਹੀ ਓ, ਬੇ-ਅਕਲਾ,

ਮੁੱਖ ਰੱਬ ਤੋਂ ਹੋਇਆ ਕਿਓਂ ਮੋੜਿਆ

ਸੋਨੇ, ਚਾਂਦੀ ਅਤੇ ਮਾਲ ਦੌਲਤਾਂ ਨਾਲ,

ਰਿਸ਼ਤਾ ਪਾਗ਼ਲਾਂ ਵਾਂਗਰਾਂ ਜੋੜਿਆ

ਘਾਟਾ ਵਾਧਾ ਖ਼ੁਦਾ ਦੇ ਹੱਥ ਹੁੰਦਾ,

ਕਦੇ ਇਹ ਵੀ ਸਮਝਣਾ ਲੋੜਿਆ

ਬਖ਼ਸ਼ਿਸ਼ ਓਸਦੀ ਵੇਖ ਕੇ ਹੋਰਨਾਂ ਤੇ,

ਸਾੜੇ ਵਿਚ ਕਿਉਂ ਦਿਲ ਨੂੰ ਬੋੜਿਆ

📝 ਸੋਧ ਲਈ ਭੇਜੋ