ਪਿਆਰੇ ਮਿੱਤਰਾ, ਰੱਬ ਦੀ ਸੌਂਹ ਮੈਨੂੰ,

ਇਕ ਬਹੁਤ ਹੀ ਵੱਡਾ ਨਾਦਾਨ ਹੈਂ ਤੂੰ

ਚਾਰ ਸਾਹਾਂ ਦਾ ਰੇੜਕਾ ਜ਼ਿੰਦਗਾਨੀ,

ਦੋਂਹ ਦਿਨਾਂ ਦਾ ਏਥੇ ਮਹਿਮਾਨ ਹੈਂ ਤੂੰ

ਜਾਏਂ ਪੁੱਜ ਵੀ ਕਿਧਰੇ ਬੁਲੰਦੀਆਂ ਤੇ,

ਸੂਰਜ ਚਮਕਦਾ ਵਿਚ ਅਸਮਾਨ ਹੈਂ ਤੂੰ

ਫਿਰ ਵੀ, ਵਿਚ ਸ਼ੁਮਾਰ ਜੋ ਨਹੀਂ ਆਉਂਦਾ,

ਕਿਣਕਾ ਖ਼ਾਕ ਦਾ ਇਕ ਬੇਜਾਨ ਹੈਂ ਤੂੰ

📝 ਸੋਧ ਲਈ ਭੇਜੋ