ਚਿੱਤ ਚਾਹੁੰਦਾ ਤੇਰਾ ਜੇ ਬਾਦਸ਼ਾਹੀ,

ਕਰਨੀ ਪਏ ਨਾ ਤੈਨੂੰ ਗਦਾਈ ਕਿਧਰੇ

ਤੈਨੂੰ ਚਾਹੀਦਾ ਹੈ ਕਿਤੇ ਭੁੱਲ ਕੇ ਵੀ,

ਕਰ ਬੈਠਣਾ ਨਾ ਪਾਰਸਾਈ ਕਿਧਰੇ

ਜਾਮ ਆਖ਼ਰੀ ਤਿਪ ਤਕ ਪੀ ਕੇ ਵੇਖ,

ਹੋਵੇ ਦਿਲ ਦੀ ਜੇ ਸਫ਼ਾਈ ਕਿਧਰੇ

ਮੈਖ਼ਾਨਿਉਂ ਤੂੰ ਯਾਰਾ ਯਾਦ ਰੱਖੀਂ,

ਇੱਕ ਪਲ ਨਾ ਲਈਂ ਜੁਦਾਈ ਕਿਧਰੇ

📝 ਸੋਧ ਲਈ ਭੇਜੋ