ਮੈਨੂੰ ਬੜਾ ਅਫ਼ਸੋਸ ਹੈ ਗ਼ਾਫ਼ਿਲੀ ਵਿਚ,

ਤੂੰ ਭੁਲਿਆ ਏਂ ਤੇਰੀ ਕੀ ਹਸਤੀ

ਝੂਠੇ ਫੋਕੇ ਹੰਕਾਰ ਦੀ ਪੀ ਮਦਰਾ,

ਚੜ੍ਹੀ ਰਹਿੰਦੀ ਹੈ ਤੈਨੂੰ ਸਦਾ ਮਸਤੀ

ਭਾਵੇਂ ਭਾਂਬੜਾਂ ਵਾਂਗ ਤੂੰ ਮੱਚ ਉੱਚਾ,

ਤੇਰੀ ਫੇਰ ਵੀ ਕੱਖ ਨਾ ਸਮਝ ਹਸਤੀ

ਇਹ ਸਰਕਸ਼ੀ ਕਦੇ ਨਾ ਰਾਸ ਆਏ,

ਹੁੰਦਾ ਓੜਕ ਨੂੰ ਇਹਦਾ ਅੰਜਾਮ ਪਸਤੀ

📝 ਸੋਧ ਲਈ ਭੇਜੋ