ਇਹ ਠੀਕ ਹੈ ਕਦੇ ਤੂੰ ਮੁੱਖ ਮੋੜੇਂ,

ਕਦੇ ਹੁੰਦਾ ਏਂ ਦਿਲ ਆਜ਼ਾਰ ਤੂੰਹੀਓਂ

ਫਿਰ ਵੀ ਤੂੰਹੀਓਂ ਹੀ ਇੱਕ ਗ਼ਮਖਾਰ ਮੇਰਾ,

ਇੱਕ ਯਾਰ ਮੇਰਾ ਵਫ਼ਾਦਾਰ ਤੂੰਹੀਓਂ

ਘੁੰਮ, ਫਿਰ ਅਜਮਾ ਕੇ ਵੇਖਿਆ ਮੈਂ,

ਰੱਬਾ ਪਾਪੀਆਂ ਦਾ ਬਖ਼ਸ਼ਣਹਾਰ ਤੂੰਹੀਓਂ

ਜਿੱਥੇ ਤੱਕਿਆ ਕੋਈ ਲਾਚਾਰ ਬੰਦਾ,

ਬਣ ਕੇ ਬਹੁੜਿਆ ਏਂ ਮਦਦਗਾਰ ਤੂੰਹੀਓਂ

📝 ਸੋਧ ਲਈ ਭੇਜੋ