ਦੀਨ ਛੱਡਿਆ 'ਸਰਮਦਾ' ਹੱਦ ਹੋ ਗਈ,

ਕਿਵੇਂ ਆਪਣਾ ਆਪ ਰੁਸਵਾ ਕੀਤਾ

ਕਿੱਥੇ ਰੀਝਿਓਂ ਕਾਲੀਆਂ ਅੱਖੀਆਂ ਤੇ,

ਕਾਫ਼ਿਰ ਉੱਤੇ ਈਮਾਨ ਫ਼ਿਦਾ ਕੀਤਾ

ਨਾਲ ਆਜਿਜ਼ੀ ਅਤੇ ਅਧੀਨਗੀ ਦੇ,

ਭੇਂਟ ਸਾਰਾ ਹੀ ਮਾਲ ਮਤਾਅ ਕੀਤਾ

ਓਸ, ਬੁੱਤ-ਪ੍ਰਸਤ ਨੂੰ ਟੇਕ ਮੱਥੇ,

ਤੂੰ ਤਾਂ ਕਾਫ਼ਿਰ ਨੂੰ ਚੁੱਕ ਖ਼ੁਦਾ ਕੀਤਾ

📝 ਸੋਧ ਲਈ ਭੇਜੋ