ਸਿਰ ਤੋਂ ਪੈਰਾਂ ਤੀਕਰ ਹਿਰਸ ਚੰਬੜੀ ਏ,

ਤੈਨੂੰ ਬੜਾ ਅਫ਼ਸੋਸ ਹੈ, ਕੀ ਹੋਇਆ ?

ਝਾਤੀ ਮਾਰ ਕੇ ਮਿੱਤਰਾ ਵੇਖ ਤਾਂ ਸਹੀ,

ਤੂੰ ਕੀ ਤੋਂ ਆਣ ਕੇ ਕੀ ਹੋਇਆ ?

ਫੰਦਾ ਗ਼ਾਫ਼ਿਲੀ ਦਾ ਤਾਰ ਤਾਰ ਕਰ ਦੇ,

ਕਿਧਰੇ ਫਸ ਵੀ ਗਿਉਂ ਤਾਂ ਕੀ ਹੋਇਆ

ਕੀਤਾ ਹੋਇਆ ਹੈ ਹਿਰਸ ਨੇ ਕੈਦ ਤੈਨੂੰ,

ਤੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ?

📝 ਸੋਧ ਲਈ ਭੇਜੋ