ਦਿਲਾ ਮੇਰਿਆ ਹਿਰਸ ਹਵਾ ਦੇ ਨਾਲ,

ਫਿਰਦਾ ਬਹੁਤ ਹੈਂ ਤੂੰ ਗ਼ਮਗ਼ੀਨ ਹੋਇਆ

ਕਿਉਂ ਨਾ ਸਬਰ ਸਬੂਰੀ ਦਾ ਪਕੜ ਦਾਮਨ,

ਫਿਕਰ ਮੇਟ ਕੇ ਪੁਰ ਤਸਕੀਨ ਹੋਇਆ

ਹੋ ਕੇ ਨੰਗ ਜਹਾਨ ਦਾ ਫਿਰੇਂ ਭੌਂਦਾ,

ਸ਼ਰਮ ਨਾਲ ਤੂੰ ਜ਼ੇਰਿ-ਜ਼ਮੀਨ ਹੋਇਆ

ਧੱਬਾ ਦਾਮਨ ਤੇ ਜੋ ਬਦਨਾਮੀਆਂ ਦਾ,

ਤੇਰੇ ਲਈ ਇਹ ਬੋਝ ਸੰਗੀਨ ਹੋਇਆ

📝 ਸੋਧ ਲਈ ਭੇਜੋ