ਮੇਰੇ ਦਿਲਾ ਤੂੰ ਏਸ ਜਹਾਨ ਅੰਦਰ,

ਫਿਰੀ ਜਾਂਦਾ ਏਂ ਜਿਵੇਂ ਗੁਮਰਾਹ ਹੋਇਆ

ਇਓਂ ਜਾਪਦਾ ਹਿਰਸ ਹਵਾ ਦੇ ਨਾਲ,

ਤੇਰਾ ਚਿਰਾਂ ਦਾ ਕਿਧਰੇ ਵਿਆਹ ਹੋਇਆ

ਚਾਹੁੰਦਾ ਵੇਖਣਾ ਹਾਂ ਇਹਨਾਂ ਫਾਹੀਆਂ 'ਚੋਂ,

ਤੈਨੂੰ ਛੇਤੀ ਤੋਂ ਛੇਤੀ ਰਿਹਾ ਹੋਇਆ

ਇਸ ਵੇਲੇ ਤੂੰ ਗ਼ਮ ਦੀ ਮੂਰਤੀ ਏਂ,

ਪੀੜਾਂ ਨਾਲ ਪਰੋਤਾ ਹਰ ਸਾਹ ਹੋਇਆ

📝 ਸੋਧ ਲਈ ਭੇਜੋ