ਜਦੋਂ ਦਿਲ ਪਿਆਰ ਦਾ ਹੋਏ ਭਰਿਆ,

ਲਹਿਜਾ ਵੱਖ ਤੇ ਹੁੰਦਾ ਖ਼ਤਾਬ ਵੱਖਰਾ

ਕੋਈ ਤੂਰ ਦੀ ਗੱਲ ਸੁਣਾਓ ਮੈਨੂੰ,

ਮੇਰਾ ਹਾਲ ਤਾਂ ਅੱਜ ਜਨਾਬ ਵੱਖਰਾ

ਫਿਰਦਾ ਰਹਾਂ ਮੈਂ ਵਾਂਗ ਦੀਵਾਨਿਆਂ ਦੇ,

ਮੇਰੀ ਨਜ਼ਰ ਵਿਚ ਹਸਤੀ ਦਾ ਖ਼ਾਬ ਵੱਖਰਾ

ਫ਼ਿਕਰ ਵੱਖਰੇ, ਰਾਹ, ਖਿਆਲ ਵੱਖਰੇ,

ਮੇਰਾ ਦੁਨੀਆਂ ਤੋਂ ਬੜਾ ਹਿਸਾਬ ਵੱਖਰਾ

📝 ਸੋਧ ਲਈ ਭੇਜੋ