ਇਕ ਨਿਮਖ ਵੀ ਨਾ ਖਹਿੜਾ ਛੱਡਿਆ ਏ,

ਲੋਭ, ਲਾਲਸਾ, ਹਿਰਸ ਹਵਾ ਤੇਰਾ

ਕੀਤੇ ਐਬਾਂ ਦੇ ਫ਼ਿਕਰ ਹੰਦੇਸੜੇ ਨੇ,

ਸੌਖਾ ਹੋਣ ਨਾ ਦਿੱਤਾ ਹੈ ਸਾਹ ਤੇਰਾ

ਸਿਰਫ਼ ਆਪਣੀ ਮੂਰਖ ਸੰਭਾਲ ਕਰਦਾ,

ਓਸੇ ਤਰ੍ਹਾਂ ਹੈ ਹਾਲ ਤਬਾਹ ਤੇਰਾ

ਬਣਨਾ ਆਦਮੀ ਸੀ ਕੁੱਤਾ ਬਣ ਗਿਉਂ ਤੂੰ,

ਕਿਹੜਾ ਭਲਾ ਹੁਣ ਕਰੇ ਵਿਸਾਹ ਤੇਰਾ

📝 ਸੋਧ ਲਈ ਭੇਜੋ