ਸੁੱਤਾ ਗ਼ਾਫ਼ਿਲੀ ਵਿੱਚ ਤੂੰ ਘੂਕ ਹੋਇਆ,

ਲਈ ਆਪਣੇ ਆਪ ਦੀ ਖ਼ਬਰ ਨਹੀਓਂ

ਯਾਦ ਰੱਖ ਕਿ ਬਿਨਾ ਨਮੋਸ਼ੀਆਂ ਦੇ,

ਦੇਵੇ ਗ਼ਾਫ਼ਿਲੀ ਕੋਈ ਵੀ ਸਮਰ ਨਹੀਓਂ

ਯਾਰ ਪੁੱਜ ਗਏ ਹੋਰ ਤਾਂ ਮੰਜ਼ਲਾਂ ਤੇ,

ਤੂੰ ਅਜੇ ਆਰੰਭਿਆ ਸਫ਼ਰ ਨਹੀਓਂ

ਤੇਰੀ ਜ਼ਿੰਦਗੀ ਪਾਣੀ ਤੇ ਲੀਕ ਵਰਗੀ,

ਤੇਰੀ ਪਈ ਪਰ ਏਸ ਤੇ ਨਜ਼ਰ ਨਹੀਓਂ

📝 ਸੋਧ ਲਈ ਭੇਜੋ