ਪਿਆ ਹਿਰਸ ਦਾ ਇੱਕ ਦਰਿਆ ਵਗਦਾ,

ਫਸਿਆ ਤੂੰ ਓਹਦੇ ਘੁੰਮਣਘੇਰ ਦੇ ਵਿੱਚ

ਰਾਤ ਗ਼ਾਫ਼ਿਲੀ ਦੀ ਤੂੰ ਹੈਂ ਘੂਕ ਸੁੱਤਾ,

ਬੜੀ ਦੇਰ ਹੈ ਅਜੇ ਸਵੇਰ ਦੇ ਵਿੱਚ

ਗੁਜ਼ਰ ਗਈ ਜਵਾਨੀ ਹੈ ਗ਼ਾਫ਼ਿਲੀ ਵਿੱਚ,

ਫਸਿਆ ਹੁਣ ਬੁੜ੍ਹਾਪੇ ਦੇ ਫੇਰ ਦੇ ਵਿੱਚ

ਅਜੇ ਵਕਤ ਹੈ, ਰੱਬ ਤੋਂ ਮਿਹਰ ਮੰਗੇਂ,

ਪੈਣਾ ਚਾਹੀਦਾ ਨਹੀਂ ਮੇਰ ਤੇਰ ਦੇ ਵਿੱਚ

📝 ਸੋਧ ਲਈ ਭੇਜੋ