ਸਾਰੇ ਹਿਰਸ ਹਵਾ ਦੇ ਪੁੱਤ ਹੋਏ,

ਵਗੀ ਦੁਨੀਆਂ ਨੂੰ ਰੱਬ ਦੀ ਮਾਰ ਏਥੇ

ਕੋਈ ਦਿਲ ਵਾਲਾ ਜਿੱਥੇ ਨਜ਼ਰ ਆਵੇ,

ਓਹ ਵੀ ਭਾਲਦਾ ਫਿਰੇ ਦੀਨਾਰ ਏਥੇ

ਸਰਬਤ ਪੈਸਿਆਂ ਦਾ ਏਥੇ ਪੰਜ ਮਾਸੇ,

ਤਾਲਬ ਪੀਣ ਦੇ ਕਈ ਹਜ਼ਾਰ ਏਥੇ

ਖੋਲੇ ਉੱਜੜੇ ਵਿੱਚ ਵੀ ਥਾਂ ਕੋਈ ਨਾ,

ਭਰੇ ਪਏ ਨੇ ਬੜੇ ਬੀਮਾਰ ਏਥੇ

📝 ਸੋਧ ਲਈ ਭੇਜੋ