ਏਸ ਗੱਲ ਦੇ ਵਿੱਚ ਨਾ ਸ਼ੱਕ ਕੋਈ,

ਸ਼ੇਅਰੋ, ਸ਼ਾਇਰੀ ਸ਼ੁਗਲ ਜਵਾਨੀਆਂ ਦਾ

ਫੁੱਲ, ਸਾਕੀ, ਸੁਰਾਹੀ, ਨੂੰ ਪਿਆਰ ਕਰਨਾ,

ਚਸਕਾ ਰੱਖਣਾ ਹੋਰ ਨਦਾਨੀਆਂ ਦਾ

ਆਏ ਜਦੋਂ ਬੁਢੇਪਾ ਤਾਂ ਛੱਡ ਦਈਏ,

ਖਹਿੜਾ ਦੁਨੀਆਂ ਤੇ ਐਸ਼ ਸਾਮਾਨੀਆਂ ਦਾ

ਹਰ ਘੜੀ ਅਗ੍ਹਾਂ ਦਾ ਫ਼ਿਕਰ ਕਰੀਏ,

ਪੱਲਾ ਛਡ ਕੇ ਯਾਦਾਂ ਮਸਤਾਨੀਆਂ ਦਾ

📝 ਸੋਧ ਲਈ ਭੇਜੋ