ਜੋ ਵੀ ਕੋਈ ਸ਼ਰਾਬ ਤੋਂ ਕਰੇ ਤੋਬਾ,

ਓਹ ਤਾਂ ਪੁੱਜਕੇ ਮੂਰਖ ਨਦਾਨ ਹੁੰਦਾ

ਭਾਵੇਂ ਓਸ ਨੂੰ ਕੋਈ ਇਨਸਾਨ ਆਖੇ,

ਪਰ ਓਹ ਅਸਲ ਦੇ ਵਿੱਚ ਹੈਵਾਨ ਹੁੰਦਾ

ਇਹਦੇ ਪੀਤਿਆਂ ਦਰਦ ਵਿਛੋੜਿਆਂ ਦਾ,

ਪਹਿਲੇ ਘੁੱਟ ਦੇ ਨਾਲ ਜਵਾਨ ਹੁੰਦਾ

ਭਾਂਬੜ ਮੱਚ ਪੈਂਦੇ ਦਿਲ ਵਿੱਚ ਹੋਏ ਦੱਬੇ,

ਇਹਦੇ ਘੁੱਟ ਵਿੱਚ ਓਹ ਸਾਮਾਨ ਹੁੰਦਾ

📝 ਸੋਧ ਲਈ ਭੇਜੋ