ਤਮ੍ਹਾ ਹਿਰਸ ਹਵਾ ਦਾ ਮਾਰਿਆ ਜੋ,

ਹੁੰਦੀ ਓਸ ਦੀ ਸਦਾ ਹੀ ਬੱਸ ਜਾਏ

ਪੰਛੀ ਉਡਦਾ ਮਗਰ ਜੋ ਦਾਣਿਆਂ ਦੇ,

ਝਪਟ ਮਾਰਦਾ ਜਾਲ ਵਿਚ ਫਸ ਜਾਏ

ਪੱਲੇ ਮਾਲ ਦੇ ਨਾਲ ਮਲਾਲ ਆਉਂਦਾ,

ਵਧੇ ਮਾਲ ਤਾਂ ਪੈ ਖਰਖੱਸ ਜਾਏ

ਜੀਹਦੇ ਕੋਲ ਨਾ ਦੁਨੀਆਂ ਵਿਚ ਦੱਮ ਬਾਹਲੇ,

ਉਹੀ ਨਾਲ ਆਰਾਮ ਦੇ ਵੱਸ ਜਾਏ

📝 ਸੋਧ ਲਈ ਭੇਜੋ