ਜਿਹੜਾ ਹਿਰਸ ਹਵਾ ਦੇ ਵਿਚ ਫਸਿਆ,

ਓਹ ਦੂਰ ਸੰਤੋਖ ਤੋਂ ਭੱਜਦਾ

ਬਖ਼ਸ਼ੇ ਓਸ ਨੂੰ ਕੋਈ ਜੇ ਬਾਦਸ਼ਾਹੀ,

ਨਾ ਹੀ 'ਬੱਸ' ਆਖੇ ਨਾ ਹੀ ਰੱਜਦਾ

ਰਿਸ਼ਤਾ ਜ਼ਿੰਦਗੀ ਦਾ ਹੁੰਦਾ ਬਹੁਤ ਛੋਟਾ,

ਹੁੰਦਾ ਊਂ ਵੀ ਕਿਸੇ ਨਾ ਹੱਜ ਦਾ

ਅਸਲ ਵਿਚ ਉਹ ਜਾਲ ਦੇ ਪਿੰਜਰੇ ਈ,

'ਆਸਾਂ' ਨਾਓਂ ਜਿਨ੍ਹਾਂ ਦਾ ਵੱਜਦਾ

📝 ਸੋਧ ਲਈ ਭੇਜੋ