ਉਪਰ ਬਾਗ ਜਹਾਨ, ਤੇ ਸ਼ੌਕ ਦੇ ਨਾਲ,

ਹਰ ਕਿਸੇ ਨੇ ਲੁਬਦਕੀ ਝਾਤ ਪਾਈ

ਮਿੱਧੇ ਫੁੱਲਾਂ ਤੇ ਤਿੱਖਿਆਂ ਕੰਡਿਆਂ ਦੀ,

ਝੋਲੀ ਆਪਣੀ ਓਹਨਾਂ ਸੁਗਾਤ ਪਾਈ

ਇਹ ਹਸਤੀ ਤਾਂ ਸੱਚ ਦੀ ਹੈ ਮੂਰਤ,

ਹਿੱਸੇ ਇਹ ਮਨੁੱਖ ਦੇ ਦਾਤ ਆਈ

ਉਸ ਤੇ ਬੜਾ ਅਫ਼ਸੋਸ ਜੋ ਲੰਘ ਗਿਆ,

ਜਿਸ ਨੂੰ ਸਮਝ ਪਰ ਜ਼ਰਾ ਨਾ ਬਾਤ ਆਈ

📝 ਸੋਧ ਲਈ ਭੇਜੋ