ਪਿੱਛੇ ਪਰਦਿਆਂ ਜਲਵੇ ਦਾ ਕੀ ਫ਼ਾਇਦਾ ?

ਘੁੰਡ ਲਾਹ ਕੇ ਦਰਸ ਦਿਖਾ ਸਾਈਆਂ

ਤੈਨੂੰ ਲੱਭਦਾ ਲੱਭਦਾ ਹਾਰ ਹੋਇਆ,

ਰਿਹਾ ਭਾਲਦਾ ਜਾ-ਬਜਾ ਸਾਈਆਂ

ਘੁੱਟ ਘੁੱਟ ਕਲੇਜੇ ਦੇ ਨਾਲ ਲਾਵਾਂ,

ਜਾ ਵਿੱਚ ਗਲਵੱਕੜੀ ਸਾਈਆਂ

ਮੈਨੂੰ ਦੱਸ ਤਾਂ ਸਹੀ ਓੜਕ ਕਦੋਂ ਤੀਕਰ,

ਰੱਖੇਂ ਆਪਣਾ ਆਪ ਛੁਪਾ ਸਾਈਆਂ

📝 ਸੋਧ ਲਈ ਭੇਜੋ