ਗਲਬਾ ਹਿਰਸ ਨੇ ਜਿਨ੍ਹਾਂ ਤੇ ਹੋਏ ਪਾਇਆ,

ਪੱਲੇ ਓਹਨਾਂ ਦੇ ਲੱਖ ਆਜ਼ਾਰ ਵੇਖੇ

ਸ਼ਰਬਤ ਸੋਨੇ ਦਾ ਪੀ ਨਾ ਹੋਣ ਰਾਜ਼ੀ,

ਦਿਲ ਉਹਨਾਂ ਦੇ ਇਉਂ ਬੀਮਾਰ ਵੇਖੇ

ਅੱਖਾਂ ਭੁੱਖੀਆਂ ਕਦੇ ਨਾ ਰੱਜੀਆਂ ਨੇ,

ਕੋਈ ਵਿਚ ਸੰਸਾਰ ਵਿਚਾਰ ਵੇਖੇ

ਲੋਭੀ ਏਤਰਾਂ ਦੇ ਮੈਂ ਤਾਂ ਜੱਗ ਅੰਦਰ,

ਪੈਰ ਪੈਰ ਹਜ਼ਾਰ ਹਜ਼ਾਰ ਵੇਖੇ

📝 ਸੋਧ ਲਈ ਭੇਜੋ