ਜਿਸ ਥਾਂ ਯਾਰ-ਵਿਛੋੜੇ ਦਾ ਦਰਦ ਵੱਸੇ,

ਓਸ ਥਾਂ ਤੇ ਬੜਾ ਆਰਾਮ ਹੁੰਦਾ

ਜੋ ਕੋਈ ਵੀ ਏਸ ਦਾ ਨਹੀਂ ਮਹਿਰਮ,

ਓਹ ਦੁਨੀਆਂ ਵਿੱਚ ਸਦਾ ਨਾਕਾਮ ਹੁੰਦਾ

ਮੁੱਖ ਫੇਰ ਨਾ ਪਿਆਰ, ਸ਼ਰਾਬ ਵਲੋਂ,

ਕਰਦਾ ਆਦਮੀ ਇਓਂ ਬਦਨਾਮ ਹੁੰਦਾ

ਓਹਨੂੰ ਦੌਲਤ ਜਮਸ਼ੈਦ ਦੀ ਹੱਥ ਆਏ,

ਜੀਹਦੇ ਹੱਥਾਂ ਵਿੱਚ ਛਲਕਦਾ ਜਾਮ ਹੁੰਦਾ

📝 ਸੋਧ ਲਈ ਭੇਜੋ