ਜਿਹੜਾ ਏਸ ਜ਼ਮਾਨੇ ਦੇ ਵਿੱਚ ਰਹਿਕੇ,

ਹਿੰਮਤ ਆਪਣੀ ਬਰ ਕਰਾਰ ਰੱਖੇ

ਓਹਨੂੰ ਚਾਹੀਦਾ ਇਬਰਤ ਕਰੇ ਹਾਸਲ,

ਹੋਰ ਕੋਈ ਵੀ ਨਾ ਸਰੋਕਾਰ ਰੱਖੇ

ਬੈਠ ਜਾਏ ਨਵੇਕਲਾ ਕੁੰਜ-ਗੋਸ਼ੇ,

ਲੋਕਾਂ ਨਾਲ ਨਾ ਕੋਈ ਵਿਹਾਰ ਰੱਖੇ

ਭੱਜੇ ਦੂਰ ਉਹ ਬਦੀਆਂ ਤੇ ਨੇਕੀਆਂ ਤੋਂ,

ਦਿਲ ਦੁਨੀਆਂ ਦਾ ਨਾ ਤਲਬਗਾਰ ਰੱਖੇ

📝 ਸੋਧ ਲਈ ਭੇਜੋ