ਜੇਕਰ ਕਿਸੇ ਦਾ ਹੱਥ ਵਟਾ ਸਕੇਂ,

ਇਹਦੇ ਨਾਲ ਦਾ ਹੋਰ ਕਮਾਲ ਕਿਹੜਾ

ਸੌਦਾ ਇਹ ਤਾਂ ਸਦਾ ਹੀ ਲਾਹੇਵੰਦਾ,

ਭਲਾ ਕੀਮਤੀ ਏਸ ਤੋਂ ਮਾਲ ਕਿਹੜਾ ?

ਪੱਲੇ ਬੰਨ੍ਹ ਲੈ ਇਹਨਾਂ ਨਸੀਹਤਾਂ ਨੂੰ,

ਵੇਖ ਚਾਖ ਕੇ ਸੱਚਾ ਖ਼ਿਆਲ ਕਿਹੜਾ

ਦੁਨੀਆਂ ਇੱਕ ਤੂਫ਼ਾਨ ਹੈ ਸਾਗਰਾਂ ਦਾ,

ਥਮੇਂ ਇਹ ਤਾਂ ਕਰੇ ਮਲਾਲ ਕਿਹੜਾ ?

📝 ਸੋਧ ਲਈ ਭੇਜੋ