ਮੇਰੇ ਅੰਦਰ ਪਿਆਰ ਦੀ ਓਹ ਜੋਤੀ,

ਮਨ ਰੰਗਦੀ ਜੋ ਡਲ੍ਹਕਾਂ ਮਾਰਦੀ

ਓਹੀ ਮੋਤੀ ਦਾ ਰੂਪ ਸਮੁੰਦਰਾਂ ਵਿਚ,

ਓਹੀ ਪੱਥਰ ਵਿੱਚ ਚਿਣਗ ਪਿਆਰਦੀ

ਭਾਂਵੇਂ ਮੱਚਦੀ ਜੋਤ ਹੈ ਸਾਰਿਆਂ ਵਿਚ,

ਖ਼ਲਕਤ ਕੁਲ ਪਰ ਇਹਨੂੰ ਵਿਸਾਰਦੀ

ਰੰਗ ਹੁੰਦਿਆਂ ਪ੍ਰੇਮ ਬੇਰੰਗ ਜਾਪੇ,

ਕਿੰਨੀ ਗੱਲ ਇਹ ਅਜਬ ਇਸਰਾਰ ਦੀ

📝 ਸੋਧ ਲਈ ਭੇਜੋ