ਦਿਨ ਖੁਸ਼ੀਆਂ ਤੇ ਗ਼ਮਾਂ ਦੇ ਵੇਖਿਆ ਈ,

ਕਿਵੇਂ ਤੇਜ਼ ਉਡਾਰੀਆਂ ਮਾਰ ਲੰਘੇ

ਖਾਈ ਜਾਂਦਾ ਸੀ ਜਿਨ੍ਹਾਂ ਦਾ ਡਰ ਤੈਨੂੰ,

ਉਹ ਵੀ ਫ਼ਿਕਰ ਹੰਦੇਸੜੇ ਯਾਰ ਲੰਘੇ

ਐਵੇਂ ਚਾਰ ਕੁ ਸਾਹ ਨੇ ਕੋਲ ਤੇਰੇ,

ਔਖ ਸੌਖ ਨਾਲ ਬਾਕੀ ਤਾਂ ਪਾਰ ਲੰਘੇ

ਇਹ ਸਾਹ ਸੰਭਾਲ ਕੇ ਵਰਤ ਮਿੱਤਰਾ,

ਤਾਂ ਜੋ ਜ਼ਿੰਦਗੀ ਬਾਵਕਾਰ ਲੰਘੇ

📝 ਸੋਧ ਲਈ ਭੇਜੋ