ਕੀਮਤ ਏਸਦੀ ਕਿਉਂਕਿ ਕੱਖ ਵੀ ਨਹੀਂ,

ਮੈਂ ਨਾ ਜੱਗ ਜਹਾਨ ਦੀ ਚਾਹ ਕਰਦਾ

ਮਜ਼ਹਬ ਕੈਦ ਹੈ ਤੇਰੇ ਦੀਦਾਰ ਬਾਝੋਂ,

ਮੈਂ ਨਾ ਓਸਦੀ ਕੋਈ ਪਰਵਾਹ ਕਰਦਾ

ਮੈਨੂੰ ਭੁੱਖ ਹੈ ਤੇਰਿਆਂ ਦਰਸ਼ਨਾਂ ਦੀ,

ਅਰਜ਼ ਇਹੀ ਮੈਂ ਤੇਰੀ ਦਰਗਾਹ ਕਰਦਾ

ਤੇਰੇ ਨਾਮ ਦਾ ਕਾਫ਼ੀ ਹੈ ਇੱਕ ਅੱਖਰ,

ਸਾਈਆਂ ਚਾਨਣਾ ਮੈਂਡੜਾ ਰਾਹ ਕਰਦਾ

📝 ਸੋਧ ਲਈ ਭੇਜੋ