ਓਹ ਸਾਰੀ ਖ਼ੁਦਾ ਦੇ ਹੱਥ ਹੁੰਦੀ,

ਨੇਕੀ ਬਦੀ ਜੋ ਮਿਲੇ ਜਹਾਨ ਅੰਦਰ

ਸੱਚਾ ਕੌਲ ਇਹ ਪਰਖਿਆ ਜਾ ਸਕਦਾ,

ਲੁਕਿਆ, ਜ਼ਾਹਰਾ ਹਰ ਸਥਾਨ ਅੰਦਰ

ਜੇਕਰ ਅਜੇ ਵੀ ਸ਼ੱਕ ਹੈ ਕੋਈ ਤੈਨੂੰ,

ਮਾਸਾ ਤੱਥ ਨਾ ਮੇਰੇ ਬਿਆਨ ਅੰਦਰ

ਫੇਰ ਵੇਖ ਨਿਤਾਣਾ ਮੈਂ ਕਿਵੇਂ ਹੋਇਆ,

ਜ਼ੋਰ ਕਿਉਂ ਹੈ ਏਨਾ ਸ਼ੈਤਾਨ ਅੰਦਰ

📝 ਸੋਧ ਲਈ ਭੇਜੋ