ਸਰੂ ਕੱਦ ਜੇ ਆਦਮੀ ਹੋਏ ਕੋਈ,

ਨਹੀਂ ਲਾਜ਼ਮੀ ਕਿ ਤੇਰਾ ਯਾਰ ਹੋਵੇ

ਚਾਂਦੀ-ਬਦਨ ਹੁਸੀਨ ਜੋ ਕਰੇ ਠੱਗੀ,

ਉਹ ਵੀ ਕਦੇ ਨਾ ਕਿਸੇ ਦਾ ਯਾਰ ਹੋਵੇ

ਸਦਾ ਯਾਰ ਬਣਾ ਤੂੰ ਓਸ ਤਾਈਂ,

ਦੇਵੇ ਤੈਨੂੰ ਜੋ ਤੈਨੂੰ ਦਰਕਾਰ ਹੋਵੇ

ਯਾਰ ਬੰਦੇ ਦਾ ਅਸਲ ਵਿਚ ਓਹੀ ਹੁੰਦਾ,

ਬੌਹੜੇ ਔਖ ਵੇਲੇ ਮਦਦਗਾਰ ਹੋਵੇ

📝 ਸੋਧ ਲਈ ਭੇਜੋ