ਜੇਕਰ ਕਿਸੇ ਦਾ ਦਿਲ ਦਨਾ ਹੋਵੇ,

ਉਹਦੇ ਪਹਿਲੂ ਵਿਚ ਸਦਾ ਹੀ ਯਾਰ ਹੋਵੇ

ਵੇਖਣ ਵਾਲੀ ਜੇ ਕਿਸੇ ਦੀ ਅੱਖ ਹੋਵੇ,

ਹਰ ਪਾਸੇ ਹੀ ਉਹਨੂੰ ਦੀਦਾਰ ਹੋਵੇ

ਕੰਨ ਸੁਣੇ ਤਾਂ ਸੁਣੇਗਾ ਗੱਲ ਓਹੀ,

ਜਿਸ ਵਿਚ ਹੱਕ ਦਾ ਜ਼ਿਕਰ ਇਜ਼ਕਾਰ ਹੋਵੇ

ਬੋਲੇ ਜੇ ਜ਼ਬਾਨ ਤਾਂ ਇਓਂ ਬੋਲੇ,

ਹਰ ਬੋਲ ਵਿਚ ਕੋਈ ਇਸਰਾਰ ਹੋਵੇ

📝 ਸੋਧ ਲਈ ਭੇਜੋ