ਖ਼ੁਸ਼ੀਆਂ ਮਾਣਦੇ ਰੱਜ ਕੇ ਲੋਕ ਸਾਰੇ,

ਦੁਨੀਆਂ ਦੀਨ ਦੀ ਪਾ ਕੇ ਦਾਤ ਸਾਈਆਂ

ਮੈਨੂੰ ਖ਼ੁਸ਼ੀ ਪਰ ਬਹੁਤ ਕਮਾਲ ਹੋਵੇ,

ਜੇਕਰ ਦੋਹਾਂ ਤੋਂ ਮਿਲੇ ਨਿਜਾਤ ਸਾਈਆਂ

ਪਿਆਰ ਆਪਣੀ ਜ਼ਾਤ ਦਾ ਬਖ਼ਸ਼ ਮੈਨੂੰ,

ਮੇਰੀ ਮੇਟ ਦੇ ਜ਼ਾਤ-ਸਿਫ਼ਾਤ ਸਾਈਆਂ

ਜਲਵਾਗਰਾਂ ਨੂੰ ਲੋੜ ਕੀ ਪਰਦਿਆਂ ਦੀ ?

ਜ਼ਰਾ ਬਾਹਰ ਨੂੰ ਮਾਰ ਖਾਂ ਝਾਤ ਸਾਈਆਂ

📝 ਸੋਧ ਲਈ ਭੇਜੋ