ਨਿਰਾ ਵੱਸਦਾ ਨਹੀਂ ਓਹ ਮੈਖ਼ਾਨੇ,

ਨਿਰਾ ਮੱਕਾ ਵੀ ਨਹੀਂ ਮਕਾਨ ਓਹਦਾ

ਸਾਰੀ ਧਰਤ ਹੀ ਉਸ ਦੀ ਆਪਣੀ ਏ,

ਹੋਇਆ ਫੈਲਿਆ ਨੀਲਾ ਅਸਮਾਨ ਓਹਦਾ

ਓਹਦੇ ਨਾਮ ਦੇ ਚਰਚੇ ਨੇ ਹਰ ਪਾਸੇ,

ਆਸ਼ਕ ਹੋ ਗਿਆ ਕੁੱਲ ਜਹਾਨ ਓਹਦਾ

ਆਕਲ ਅਸਲ ਵਿੱਚ ਜਾਣਿਆਂ ਜਾਏ ਓਹੀ,

ਹੋਇਆ ਬਾਵਰਾ ਜਿਹੜਾ ਇਨਸਾਨ ਓਹਦਾ

📝 ਸੋਧ ਲਈ ਭੇਜੋ