ਮੇਰੇ ਨਾਲ ਹੈ ਖੁਸ਼ ਦਿਲਦਾਰ ਮੇਰਾ,

ਸਾਈਆਂ ਬੜਾ ਹੀ ਸ਼ੁਕਰਗੁਜ਼ਾਰ ਹਾਂ ਮੈਂ

ਹਰ ਦਮ ਕਰਮ ਤੇਰਾ, ਹਰ ਦਮ ਰਹਿਮ ਤੇਰਾ,

ਤੈਥੋਂ ਸਦਾ ਬਲਿਹਾਰ ! ਬਲਿਹਾਰ ! ਹਾਂ ਮੈਂ

ਮੈਨੂੰ ਪਿਆਰ ਵਿਚ ਨਹੀਂ ਨੁਕਸਾਨ ਹੋਇਆ,

ਤੇਰੀ ਮਿਹਰ ਦੇ ਨਾਲ ਸਰਸ਼ਾਰ ਹਾਂ ਮੈਂ

ਓਸ ਸੌਦੇ ਵਿਚ ਕੀਤਾ ਜੋ ਦਿਲ ਮੇਰੇ,

ਲਾਹਾ ਖੱਟਿਆ ਮੈਂ ! ਸ਼ਾਹੂਕਾਰ ਹਾਂ ਮੈਂ

📝 ਸੋਧ ਲਈ ਭੇਜੋ