ਉਦਰ ਪੂਰਤੀ ਵਾਸਤੇ ਆਦਮੀ ਨੂੰ,

ਬਹੁਤ ਹੁੰਦੀ ਹੈ ਇੱਕ ਜੇ ਨਾਲ ਖਾਏ

ਫਿਰ ਵੀ ਮਾਰਿਆ ਲੋਭ ਦਾ ਦਿਨੇ ਰਾਤੀਂ,

ਰੋਂਦਾ ਕਲਪਦਾ ਆਪਣੀ ਜਾਨ ਖਾਏ

ਪਤਾ ਨਹੀਂ ਕਿਉਂ ਉਹਦੇ ਵਜੂਦ ਅੰਦਰ,

ਕੋਈ ਬਿਫਰਿਆ ਹੋਇਆ ਤੂਫ਼ਾਨ ਆਏ

ਉਹਦੀ ਬੁਲਬੁਲੇ ਵਾਂਗਰਾਂ ਜ਼ਿੰਦਗਾਨੀ,

ਤੁਰ ਜਾਂਦੀ ਹੈ ਜਿਵੇਂ ਮਹਿਮਾਨ ਆਏ

📝 ਸੋਧ ਲਈ ਭੇਜੋ