ਮੇਰੇ ਅੱਥਰੇ ਨਫ਼ਸ ਨੂੰ ਵੇਖ ਤਾਂ ਸਹੀ,

ਇਹ ਅਸਲ ਵਿੱਚ ਰੂਪ ਸ਼ੈਤਾਨ ਦਾ

ਭਾਵੇਂ ਆਪਣਾ ਆਪ ਲੁਕਾਈ ਫਿਰਦਾ,

ਪਰ ਇਹ ਜ਼ਾਹਰਾ ਠੱਗ ਜਹਾਨ ਦਾ

ਭੰਡੇ ਹੋਰਾਂ ਨੂੰ ਆਪ ਸ਼ੈਤਾਨ ਹੋ ਕੇ,

ਕਿੰਨਾ ਚਤੁਰ ਇਹ ਕੰਮ ਇਨਸਾਨ ਦਾ

ਸੁਣਕੇ ਨਾਲ ਹੈਰਾਨੀ ਦੇ ਖ਼ਿਆਲ ਤੇਰੇ,

ਜਾਪੇ ਪੁੱਤ ਸ਼ੈਤਾਨ ਨਾਦਾਨ ਦਾ

📝 ਸੋਧ ਲਈ ਭੇਜੋ